ਮੋਦੀ ਸਰਕਾਰ ਘਾਟੇ ਦਾ ਸੌਦਾ ਕਿਸਾਨਾਂ ਮਜ਼ਦੂਰਾਂ ਦੇ ਹੱਥ ਖਾਲੀ ਕਾਮਰੇਡ ਜਗਰਾਜ ਭੁੱਲਰ
ਮੋਦੀ ਸਰਕਾਰ ਘਾਟੇ ਦਾ ਸੌਦਾ ਕਿਸਾਨਾਂ ਮਜ਼ਦੂਰਾਂ ਦੇ ਹੱਥ ਖਾਲੀ- ਕਾਮਰੇਡ ਜਗਰਾਜ ਭੁੱਲਰ
ਮਾਨਸਾ ਬਲਜਿੰਦਰ ਚੌਹਾਨ (੧੩ਫਰਵਰੀ )
ਮਾਨਸਾ ਬਲਜਿੰਦਰ ਚੌਹਾਨ (੧੩ਫਰਵਰੀ )
ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪੇਸ਼ ਕੀਤੇ ਗਏ ਬਜਟ ਦਾ ਵਿਰੋਧ ਕਰਦੇ ਹੋਏ ਆਲ ਇੰਡੀਆ ਦੇ ਸੱਦੇ ਤੇ ਤਕਰੀਬਨ ਢਾਈ ਸੌ ਜਥੇਬੰਦੀਆਂ ਵੱਲੋਂ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅੱਜ ਜ਼ਿਲਾ ਮਾਨਸਾ ਤਹਿਸੀਲ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਘਾਟੇ ਦਾ ਸੌਦਾ ਹੈ ਇਸ ਵਿਚ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਵਪਾਰੀਆਂ ਆਦਿ ਲਈ ਕੁਝ ਵੀ ਨਹੀਂ ਰੱਖਿਆ ਗਿਆ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਆਮ ਆਦਮੀ ਨੂੰ ਅੱਖੋਂ ਪਰੋਖੇ ਕਰ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਦੇਸ਼ ਘਾਟੇ ਵੱਲ ਵਧ ਰਿਹਾ ਹੈ ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਬੁਲਾਰਿਆਂ ਨੇ ਕਿਹਾ ਕਿ ਬਜਟ ਵਿੱਚ ਮਜ਼ਦੂਰ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ ਮਨਰੇਗਾ ਦਾ ਬਜਟ ਵੀ ਘੱਟ ਕਰ ਦਿੱਤਾ ਹੈ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਕਸਬਾ ਝੁਨੀਰ ਵਿਖੇ ਬੀਡੀਪੀਓ ਦਫ਼ਤਰ ਤੋਂ ਬੱਸ ਸਟੈਂਡ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਘਾਟੇ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੀਪੀਆਈ ਐਮਐਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਰਪੰਚ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਪੰਜਾਬ ਕਿਸਾਨ ਯੂਨੀਅਨ ਵੱਲੋਂ ਹਾਕਮ ਸਿੰਘ ਝੁਨੀਰ ,ਆਰਐਮਪੀਆਈ ਵੱਲੋਂ ਆਤਮਾ ਸਿੰਘ ਆਤਮਾ, ਅਮਰੀਕ ਸਿੰਘ ਕੋਟ ਧਰਮੂ ,ਸੀਪੀਆਈ ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਕਾਮਰੇਡ ਜੁਗਰਾਜ ਸਿੰਘ ਭੁੱਲਰ ਆਦਿ ਨੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਿਤ ਕੀਤਾ

Comments
Post a Comment